Thursday, December 1, 2011

ਕਲੀਆਂ ਦਾ ਬਾਦਸ਼ਾਹ, ਜਨਾਬ ਕੁਲਦੀਪ ਮਾਣਕ


ਸਚਮੁੱਚ ਹੀ ਪੰਜਾਬੀ ਗਾਇਕੀ ਲਈ ਕੋਈ ਮਾੜਾ ਸਮਾਂ ਚੱਲ ਰਿਹਾ ਹੈ, ਜੋ ਗ਼ਜ਼ਲਾਂ ਦੇ ਬਾਦਸ਼ਾਹ ਜਗਜੀਤ ਸਿੰਘ ਦੇ ਵਿਛੋੜੇ ਦਾ ਦੁੱਖ ਅਜੇ ਤਾਜਾ ਹੀ ਸੀ ਕਿ ਇੱਕ ਹੋਰ ਮਹਾਨ ਹਸਤੀ ਦੇ ਉੱਡਾਰੀ ਮਰਨ ਦਾ ਸੁਨੇਹਾ ਆ ਗਿਆ | ਇਹ ਮਹਾਨ ਹਸਤੀ, ਕਲੀਆਂ ਦੇ ਬਾਦਸ਼ਾਹ ,ਜਨਾਬ ਕੁਲਦੀਪ ਮਾਣਕ ਦੇ ਨਾਮ ਨਾਲ ਲਹਿੰਦੇ ਤੇ ਚੜ੍ਹਦੇ ਪੰਜਾਬਾਂ ਤੋਂ ਇਲਾਵਾ ਧਰਤੀ 'ਤੇ ਜਿੱਥੇ ਵੀ ਪੰਜਾਬੀ ਵਸਦੇ ਨੇ ,ਸਭ ਥਾਵਾਂ ਤੇ ਪ੍ਰਸਿੱਧ ਸੀ | ਜਨਾਬ ਕੁਲਦੀਪ ਮਾਣਕ ਨੇ ਤਕਰੀਬਨ ਪੰਜ ਦਹਾਕਿਆਂ ਤੱਕ ਆਪਣੀਆਂ ਕਲੀਆਂ ਨਾਲ ਪੰਜਾਬੀਆਂ ਨੂ ਕੀਲ ਕੇ ਰੱਖਿਆ ਸੀ| ਬੇਸ਼ੱਕ ਅੱਜਕਲ ਬਹੁਤ ਸਾਰੇ ਗਾਇਕ ਗਾਇਕੀ ਦੇ ਪਿੜ ਵਿਚ ਆ ਗਏ ਹਨ, ਪਰ ਕੋਈ ਵੀ ਮਾਣਕ ਸਾਹਬ ਦਾ ਸਾਨੀ ਨਹੀਂ | ਜਿਸ ਵਿਲੱਖਣਤਾ ਤੇ ਅੰਦਾਜ਼ ਨਾਲ ਮਾਣਕ ਗਾਇਆ ਕਰਦਾ ਸੀ ਉਹ ਸਿਰਫ ਦਿਲਾਂ ਵਿਚ ਹੀ ਵੱਸ ਕੇ ਰਹਿ ਗਈ| ਰੱਬ ਉਨ੍ਹਾ ਦੀ ਰੂਹ ਨੂੰ ਆਤਮਿਕ ਸ਼ਾਂਤੀ ਬਖਸ਼ੇ |


ਟਿੱਲੇ ਤੋਂ ਹੀਰ ਦੀ ਸੂਰਤ ਦਿਖਾ ਕੇ
ਦੁਨੀਆ ਤੇ ਮਾਂ ਦੀ ਮਹਾਨਤਾ ਕਰਾ ਕੇ
ਸੁੱਚੇ ਸੂਰਮੇ ਦੀ ਕਹਾਣੀ ਜੱਗ ਨੂ ਸੁਣਾ ਕੇ
'ਤੇ ਰੰਨਾਂ ਚੰਚਲਹਾਰੀਆਂ ਜਿਹੀਆਂ ਜਿਸ ਗੱਲਾਂ ਸਮਝਾਈਆਂ ਸੀ
ਉਹ ਮਾਣਕ ਨੇ ਕਲੀਆਂ ਦੀਆਂ ਹੱਦਾਂ ਮੁਕਾਈਆਂ ਸੀ

Monday, November 28, 2011

ਯਾਦ ਨਾਂ ਆ ਮੈਨੂੰ


ਪਾਣੀ ਦਿਆਂ ਵਹਿਣਾਂ ਵਿੱਚ,
ਕਦੇ ਬੰਦ ਨੈਣਾਂ ਵਿੱਚ,
ਲੱਭਦਾ ਹਾਂ ਤੈਨੂੰ,
ਕਦੇ ਆ ਕੇ ਮਿਲ ਮੈਨੂੰ....ਜਾਂ ਯਾਦ ਨਾਂ ਆ ਮੈਨੂੰ...

ਤੇਰਾ ਨਿੰਮਾ-ਨਿੰਮਾ ਹੱਸਣਾ,
ਕਦੇ ਹੱਸ ਕੇ ਘੂਰੀ ਵੱਟਣਾ,
ਅੱਜ ਵੀ ਜਦੋਂ ਯਾਦ ਆਉਂਦੈ,
ਮੇਰੇ ਨੈਣਾਂ ਨੂੰ ਰਵਾਉਂਦੈ, ਕਦੇ ਆ ਕੇ ਚੁੱਪ ਕਰਾ ਇਹਨੂੰ....ਜਾਂ ਯਾਦ ਨਾਂ ਆ ਮੈਨੂੰ...

'ਚਰਨ' ਛੱਤ 'ਤੇ ਬੈਠਾ ਤੁੱਕਾਂ ਜੋਡ਼ੀ ਜਾਵੇ ,
ਹਿਜਰ ਤੇਰੇ ਨਾਲ ਨੀਂਦ ਨੂੰ ਮੋੜੀ ਜਾਵੇ,
ਵਾਲਾਂ ਵਿਚ ਹੱਥ ਪਾ ਕੇ,
ਮੋਢੇ ਨਾਲ ਮੋਢਾ ਲਾ ਕੇ, ਆ ਕੇ ਤੂੰ ਸਵਾ ਮੈਨੂੰ....ਜਾਂ ਯਾਦ ਨਾਂ ਆ ਮੈਨੂੰ...

Sunday, November 27, 2011

ਅਵਤਾਰ ਸਿੰਘ ਪਾਸ਼ ਦੀ ਇੱਕ ਰਚਨਾ

ਕਿਰਤ ਦੀ ਲੁੱਟ, ਸਭ ਤੋਂ ਖਤਰਨਾਕ ਨਹੀਂ ਹੁੰਦੀ
ਪੁਲਿਸ ਦੀ ਕੁੱਟ, ਸਭ ਤੋਂ ਖਤਰਨਾਕ ਨਹੀਂ ਹੁੰਦੀ
ਗੱਦਾਰੀ ਲੋਭ ਦੀ ਮੁੱਠ, ਸਭ ਤੋਂ ਖਤਰਨਾਕ ਨਹੀਂ ਹੁੰਦੀ

ਬੈਠੇ ਸੁੱਤਿਆਂ ਫੜੇ ਜਾਣਾ - ਬੁਰਾ ਤਾਂ ਹੈ
ਡਰੂ ਜਿਹੀ ਚੁੱਪ ਵਿਚ ਮੜੇ ਜਾਣਾ - ਬੁਰਾ ਤਾਂ ਹੈ
ਸਭ ਤੋਂ ਖਤਰਨਾਕ ਨਹੀਂ ਹੁੰਦਾ

ਕਪਟ ਦੇ ਸ਼ੋਰ ਵਿਚ
ਸਹੀ ਹੁੰਦਿਆ ਵੀ ਦਬ ਜਾਣਾ, ਬੁਰਾ ਤਾਂ ਹੈ
ਕਿਸੇ ਜੁਗਨੂੰ ਦੀ ਲੋਅ ਖਾਤਿਰ ਪੜਨ ਲੱਗ ਜਾਣਾ - ਬੁਰਾ ਤਾਂ ਹੈ
ਸਭ ਤੋਂ ਖਤਰਨਾਕ ਨਹੀਂ ਹੁੰਦਾ

ਸਭ ਤੋਂ ਖਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ
ਨਾ ਹੋਣਾ ਤੜਪ ਦਾ
ਸਭ ਕੁਝ ਸਹਿਣ ਕਰ ਜਾਣਾ
ਘਰ ਤੋਂ ਨਿਕਲਣਾ ਕੰਮ
ਤੇ ਕੰਮ ਤੋਂ ਘਰ ਆਣਾ

ਸਭ ਤੋਂ ਖਤਰਨਾਕ ਹੁੰਦਾ ਹੈ
ਸਾਡੇ ਸੁਪਿਨਆਂ ਦਾ ਮਰ ਜਾਣਾ

ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ
ਤੁਹਾਡੇ ਗੁੱਟ ‘ਤੇ ਚਲਦੀ ਹੋਈ ਵੀ ਜੋ
ਤੁਹਾਡੀ ਨਜ਼ਰ ਲਈ ਖੜੀ ਹੁੰਦੀ ਹੈ |

ਸਭ ਤੋ ਖਤਰਨਾਕ ਉਹ ਅੱਖ ਹੁੰਦੀ ਹੈ
ਜੋ ਸਭ ਕੁਝ ਦੇਖਦੀ ਹੋਈ ਵੀ ਠੰਡੀ ਯੱਖ ਹੁੰਦੀ ਹੈ
ਜਿਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ