ਮੈਂ ਆਵਾਂ ਤੇਰੀ ਮੰਜਿਲ ਦਾ ਰਾਹ ਬਣਕੇ,
ਤੇਰੀ ਰੂਹ ਦਾ ਇੱਕ ਠੰਡਾ ਸਾਹ ਬਣਕੇ..
ਮੈਂ ਮਿੱਟੀ ਬਣ ਖੁਰ੍ਹ ਖੁਰ੍ਹ ਜਾਂਦੀ ਹਾਂ,
ਕਦੇ ਆਵਾਂ ਤੇਰੇ ਦਰ ਦੀ ਹਵਾ ਬਣਕੇ..
ਮੈਂ ਦਰਦ
ਸਜਾ ਲਏ ਨੈਣਾਂ ਵਿੱਚ,
ਕੁਝ ਦੋਸਤ ਬਣਕੇ ਰਹਿਣ ਵਿੱਚ,
ਕੁਝ ਰੁੜ੍ਹ ਗਏ ਨੇ ਦਗਾ ਕਰਕੇ,
ਕਦੇ ਆਵਾਂ ਤੇਰੇ ਦਰ ਦੀ ਹਵਾ ਬਣਕੇ..
ਮੇਰਾ ਇਸ਼ਕ਼ ਦਾ ਰੋਗ ਅਵੱਲਾ ਏ,
ਸਾਹ ਨਿਕਲਣਾ ‘ਕੱਲਾ ‘ਕੱਲਾ ਏ,
ਕੀ ਲੈਣਾ ਤੇਰੇ ਨਾਲ ਦਗਾ ਕਰਕੇ,
ਕਦੇ ਆਵਾਂ ਤੇਰੇ ਦਰ ਹਵਾ ਬਣਕੇ..
ਜਿੰਦ ਤੇਰੇ ਲੇਖੇ ਲਾ ਦੇਵਾਂ,
ਵਜੂਦ ਵੀ ਆਪਣਾ ਮਿਟਾ ਦੇਵਾਂ,
ਜਾਨ ਨਿਕਲੇ ਇੱਕ ਇੱਕ ਸਾਹ ਕਰਕੇ,
ਕਦੇ ਆਵਾਂ ਤੇਰੇ ਦਰ ਹਵਾ ਬਣਕੇ..