Thursday, December 1, 2011

ਕਲੀਆਂ ਦਾ ਬਾਦਸ਼ਾਹ, ਜਨਾਬ ਕੁਲਦੀਪ ਮਾਣਕ


ਸਚਮੁੱਚ ਹੀ ਪੰਜਾਬੀ ਗਾਇਕੀ ਲਈ ਕੋਈ ਮਾੜਾ ਸਮਾਂ ਚੱਲ ਰਿਹਾ ਹੈ, ਜੋ ਗ਼ਜ਼ਲਾਂ ਦੇ ਬਾਦਸ਼ਾਹ ਜਗਜੀਤ ਸਿੰਘ ਦੇ ਵਿਛੋੜੇ ਦਾ ਦੁੱਖ ਅਜੇ ਤਾਜਾ ਹੀ ਸੀ ਕਿ ਇੱਕ ਹੋਰ ਮਹਾਨ ਹਸਤੀ ਦੇ ਉੱਡਾਰੀ ਮਰਨ ਦਾ ਸੁਨੇਹਾ ਆ ਗਿਆ | ਇਹ ਮਹਾਨ ਹਸਤੀ, ਕਲੀਆਂ ਦੇ ਬਾਦਸ਼ਾਹ ,ਜਨਾਬ ਕੁਲਦੀਪ ਮਾਣਕ ਦੇ ਨਾਮ ਨਾਲ ਲਹਿੰਦੇ ਤੇ ਚੜ੍ਹਦੇ ਪੰਜਾਬਾਂ ਤੋਂ ਇਲਾਵਾ ਧਰਤੀ 'ਤੇ ਜਿੱਥੇ ਵੀ ਪੰਜਾਬੀ ਵਸਦੇ ਨੇ ,ਸਭ ਥਾਵਾਂ ਤੇ ਪ੍ਰਸਿੱਧ ਸੀ | ਜਨਾਬ ਕੁਲਦੀਪ ਮਾਣਕ ਨੇ ਤਕਰੀਬਨ ਪੰਜ ਦਹਾਕਿਆਂ ਤੱਕ ਆਪਣੀਆਂ ਕਲੀਆਂ ਨਾਲ ਪੰਜਾਬੀਆਂ ਨੂ ਕੀਲ ਕੇ ਰੱਖਿਆ ਸੀ| ਬੇਸ਼ੱਕ ਅੱਜਕਲ ਬਹੁਤ ਸਾਰੇ ਗਾਇਕ ਗਾਇਕੀ ਦੇ ਪਿੜ ਵਿਚ ਆ ਗਏ ਹਨ, ਪਰ ਕੋਈ ਵੀ ਮਾਣਕ ਸਾਹਬ ਦਾ ਸਾਨੀ ਨਹੀਂ | ਜਿਸ ਵਿਲੱਖਣਤਾ ਤੇ ਅੰਦਾਜ਼ ਨਾਲ ਮਾਣਕ ਗਾਇਆ ਕਰਦਾ ਸੀ ਉਹ ਸਿਰਫ ਦਿਲਾਂ ਵਿਚ ਹੀ ਵੱਸ ਕੇ ਰਹਿ ਗਈ| ਰੱਬ ਉਨ੍ਹਾ ਦੀ ਰੂਹ ਨੂੰ ਆਤਮਿਕ ਸ਼ਾਂਤੀ ਬਖਸ਼ੇ |


ਟਿੱਲੇ ਤੋਂ ਹੀਰ ਦੀ ਸੂਰਤ ਦਿਖਾ ਕੇ
ਦੁਨੀਆ ਤੇ ਮਾਂ ਦੀ ਮਹਾਨਤਾ ਕਰਾ ਕੇ
ਸੁੱਚੇ ਸੂਰਮੇ ਦੀ ਕਹਾਣੀ ਜੱਗ ਨੂ ਸੁਣਾ ਕੇ
'ਤੇ ਰੰਨਾਂ ਚੰਚਲਹਾਰੀਆਂ ਜਿਹੀਆਂ ਜਿਸ ਗੱਲਾਂ ਸਮਝਾਈਆਂ ਸੀ
ਉਹ ਮਾਣਕ ਨੇ ਕਲੀਆਂ ਦੀਆਂ ਹੱਦਾਂ ਮੁਕਾਈਆਂ ਸੀ