Tuesday, September 29, 2015

ਹੁਣ ਤੈਨੂੰ ਕੀ ਆਖਾਂ...


ਅੱਜ ਆਈ ਤੇਰੀ ਯਾਦ ਹੁਣ ਤੈਨੂੰ ਕੀ ਆਖਾਂ
ਕਿੰਝ ਲੰਘਣੀ ਇਹ ਰਾਤ ਹੁਣ ਤੈਨੂੰ ਕੀ ਆਖਾਂ
ਦੁਨੀਆਂ ਵਾਲਿਆਂ ਨੂੰ ਮਿਲੇ ਹੋਣੇ ਲੱਖ ਭਾਵੇਂ
ਅਸੀਂ ਲੱਭਦੇ ਰਹਿਗੇ ਤਾਜ , ਹੁਣ ਤੈਨੂੰ ਕੀ ਆਖਾਂ...

ਇਸ ਜੁਦਾਈ ਦੇ ਗਮ ਨੇ ਸਾਨੂੰ ਰੱਖ ਦਿੱਤਾ ਝੰਜੋੜ
ਕੁੱਝ ਅਸੀਂ ਤੇ ਕੁਝ ਤੂੰ ਇਹ ਅੱਥਰੂ ਦਿੱਤੇ ਰੋੜ੍ਹ
ਸੁੱਕੀਆਂ ਅੱਖਾਂ ਦੇ ਨਾਲ
ਅਸੀਂ ਲਭਦੇ ਰਹੇ ਓਹ ਰਾਜ਼, ਹੁਣ ਤੈਨੂੰ ਕੀ ਆਖਾਂ...

ਮੇਰੇ ਦਿਲ ‘ਚ ਘਰ ਕਰਦੀਆਂ ਜਦੋਂ ਇਸ਼ਕ਼ਪੁਣੇ ਦੀਆਂ ਬਾਤਾਂ
ਬੜੀਆਂ ਔਖੀਆਂ ਲੰਘਦੀਆਂ ਫਿਰ ਇਹ ਲੰਮੀਆਂ ਲੰਮੀਆਂ ਰਾਤਾਂ
ਲੱਖ ਲਾਹਨਤਾਂ ਪਾਉ ਦਿਲ
ਆਸ਼ਕ ਤੇ ਚੋਰ,ਇਹ ਕਦੇ ਨਾਂ ਆਉਂਦੇ ਬਾਜ, ਹੁਣ ਤੈਨੂੰ ਕੀ ਆਖਾਂ...
ਦੁਨੀਆਂ ਵਾਲਿਆਂ ਨੂੰ ਮਿਲੇ ਹੋਣੇ ਲੱਖ ਭਾਵੇਂ
ਅਸੀਂ ਲੱਭਦੇ ਰਹਿਗੇ ਤਾਜ , ਹੁਣ ਤੈਨੂੰ ਕੀ ਆਖਾਂ...

No comments:

Post a Comment